ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰਾਂ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦੇ ਵਾਰਸਾਂ ਅਤੇ ਰਾਗੀ ਸਿੰਘਾਂ, ਢਾਡੀ ਸਿੰਘਾਂ, ਕਥਾਵਾਚਕਾਂ, ਸੇਵਾਦਾਰਾਂ ਦਾ ਹਾਲ ਸੰਗਤ ਜੀ ਤੁਸੀ ਹੀ ਸੁਧਾਰਨਾਂ ਹੈ। ਜੇਕਰ ਸਿੱਖਾਂ ਨੂੰ ਡੇਰਿਆਂ ਚੋਂ ਮੋੜ ਕੇ ਬਾਣੀ ਦਾ ਪ੍ਰਚਾਰ ਤੇ ਬਾਣੇ ਦੇ ਧਾਰਨੀ ਬਣਾਉਣਾ ਹੈ ਤਾਂ ਸਭ ਤੋਂ ਮੁੱਢਲੀ ਤੇ ਮਜ਼ਬੂਤ ਕੜੀ ਗੁਰੂ ਘਰ ਦੇ ਗ੍ਰੰਥੀਆਂ ਨੂੰ ਪੂਰੇ ਸਮੇਂ ਲਈ ਪ੍ਰਚਾਰ ਤੇ ਲਾਉਣਾ ਪਵੇਗਾ ਤੇ ਉਹਨਾਂ ਦੇ ਚੁੱਲੇ ਦੇ ਖਰਚ ਤੋਂ ਲੈ ਕੇ ਬੱਚਿਆਂ ਦੀ ਪੜਾਈ ਆਦਿ ਖ਼ਰਚੇ ਚੁੱਕਣ ਲਈ ਸਮਰੱਥ ਵੀ ਕਰਨੇ ਪੈਣਗੇ।